Lecture on Waste Management and Sanitation organized at M.M. Modi College Patiala

Patiala: 5 October, 2023

Multani Mal Modi College, Patiala in collaboration with Municipal Corporation Patiala and Harpic India organized a lecture on Waste Management and Sanitation under the Campaign ‘Swachhta Hi Seva’ launched by Government of India. In this lecture the speakers were Mr. Amandeep Sekhon, IEC and CB expert, Municipal Corporation, Patiala and Mr. Rashid Ansari, SWM expert, Harpic India company.

 Principal Dr. Khushvinder Kumar while addressing the students said that under ‘Swachh Bharat Abhiyan mission the public hygiene, and clean environment are main tasks to be focused at for healthy societies and sustainable growth and development. This is also linked to lower rate of infectious diseases and lower death rates because of environmental pollution.

Dr. Ashwani Sharma, Registrar and Dean, Life Sciences introduced the theme of the program and importance of campaign Swachhta Hi Seva. Dr. Manish Sharma, Swachhta Nodal Officer introduced the guest speakers and briefed about all the steps taken by college to maintained Swachhta within the college campus and adjoining area.

Mr. Amandeep Sekhon, IEC and CB Expert, Municipal Corporation Patiala said that as a participatory social democracy it is our responsibility to make our country green and clean. He discussed with the students various initiatives taken by the Municipal Corporation to clean the Patiala city and its surroundings. He said that technological innovation is the key for implementation of environment friendly programmes.

Mr. Rashid Ansari, SWM expert, Harpic India discussed through demonstrations and presentational videos the importance of sanitation and segregation of different types of wastes. He motivated the students to participate voluntarily in the activities of swachhta within college or outside the college. Faculty and students of department of Sciences were present on this occasion. The vote of thanks was presented by Dr. Bhanvi Wadhawan. The programme was coordinated and conducted by Dr. Manish Sharma.

ਮੁਲਤਾਨੀ ਮੱਲ ਮੋਦੀ ਕਾਲਜ ਵਿਖੇਸਵੱਛਤਾ ਹੀ ਸੇਵਾਮਿਸ਼ਨ ਤਹਿਤ ਕੂੜਾ ਪ੍ਰਬੰਧਨ ਅਤੇ ਸੈਨੀਟੇਸ਼ਨਤੇ ਲੈਕਚਰ ਦਾ ਆਯੋਜਨ

ਪਟਿਆਲਾ: 5 ਅਕਤੂਬਰ, 2023

ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵੱਲੋਂ ਨਗਰ ਨਿਗਮ ਪਟਿਆਲਾ ਅਤੇ ਹਾਰਪਿਕ ਇੰਡੀਆ ਕੰਪਨੀ ਦੇ ਸਹਿਯੋਗ ਨਾਲ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮਸਵੱਛਤਾ ਹੀ ਸੇਵਾਤਹਿਤ ਵੇਸਟ ਮੈਨੇਜਮੈਂਟ ਅਤੇ ਸੈਨੀਟੇਸ਼ਨਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆਇਸ ਲੈਕਚਰ ਵਿੱਚ ਬੁਲਾਰਿਆਂ ਦੇ ਤੌਰ ਤੇ ਸ਼੍ਰੀ ਅਮਨਦੀਪ ਸੇਖੋਂ, ਆਈ..ਸੀ. ਅਤੇ ਸੀ.ਬੀ. ਮਾਹਿਰ, ਨਗਰ ਨਿਗਮ, ਪਟਿਆਲਾ ਅਤੇ ਸ਼੍ਰੀ ਰਸ਼ੀਦ ਅੰਸਾਰੀ, ਐਸ.ਡਬਲਿਊ.ਐਮ ਮਾਹਿਰ, ਹਾਰਪਿਕ ਇੰਡੀਆ ਕੰਪਨੀ ਨੇ ਸ਼ਿਰਕਤ ਕੀਤੀ

ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿਸਵੱਛ ਭਾਰਤ ਅਭਿਆਨ ਮਿਸ਼ਨਤਹਿਤ ਸਿਹਤਮੰਦ ਸਮਾਜ, ਟਿਕਾਊ ਵਿਕਾਸ ਅਤੇ ਮੁਲਕ ਦੀਆਂ ਵਿਕਾਸ ਨੀਤੀਆਂ ਦੀ ਸਫਲਤਾ ਲਈ ਲਈ ਜਨਤਕ ਸਵੱਛਤਾ ਅਤੇ ਪ੍ਰਦੂਸ਼ਣ ਰਹਿਤ ਸਵੱਛ ਵਾਤਾਵਰਣ ਮੁੱਖ ਕਾਰਕ ਹਨਇਸ ਦੇ ਹੋਰ ਫਾਇਦੇ ਵਾਤਾਵਰਣ ਦੇ ਪ੍ਰਦੂਸ਼ਣ ਕਾਰਨ ਹੋ ਰਹੀਆਂ ਛੂਤ ਦੀਆਂ ਬਿਮਾਰੀਆਂ ਦੀ ਦਰ ਘੱਟ ਹੋਣਾ ਅਤੇ ਲਾਗ ਕਾਰਣ ਹੁੰਦੀਆਂ ਮੌਤਾਂ ਦੀ ਦਰ ਘੱਟਣ ਨਾਲ ਵੀ ਜੁੜਿਆ ਹੋਇਆ ਹੈ

ਡਾ. ਅਸ਼ਵਨੀ ਸ਼ਰਮਾ, ਰਜਿਸਟਰਾਰ ਅਤੇ ਡੀਨ, ਲਾਈਫ ਸਾਇੰਸਿਜ਼ ਨੇ ਪ੍ਰੋਗਰਾਮ ਦੇ ਵਿਸ਼ਾ ਅਤੇਸਵੱਛਤਾ ਹੀ ਸੇਵਾਮੁਹਿੰਮ ਦੀ ਮਹੱਤਤਾ ਬਾਰੇ ਜਾਣੂ ਕਰਵਾਇਆਡਾ. ਮਨੀਸ਼ ਸ਼ਰਮਾ, ਸਵੱਛਤਾ ਨੋਡਲ ਅਫ਼ਸਰ ਨੇ ਮਹਿਮਾਨ ਬੁਲਾਰਿਆਂ ਦੀ ਜਾਣਪਛਾਣ ਕਰਵਾਈ ਅਤੇ ਕਾਲਜ ਕੈਂਪਸ ਅਤੇ ਆਸ ਪਾਸ ਦੇ ਖੇਤਰ ਵਿੱਚ ਸਵੱਛਤਾ ਨੂੰ ਬਣਾਈ ਰੱਖਣ ਲਈ ਕਾਲਜ ਵੱਲੋਂ ਚੁੱਕੇ ਗਏ ਸਾਰੇ ਕਦਮਾਂ ਬਾਰੇ ਜਾਣੂ ਕਰਵਾਇਆ

ਸ੍ਰੀ ਅਮਨਦੀਪ ਸੇਖੋਂ, ਆਈ..ਸੀ. ਅਤੇ ਸੀ.ਬੀ. ਮਾਹਿਰ, ਨਗਰ ਨਿਗਮ ਪਟਿਆਲਾ ਨੇ ਕਿਹਾ ਕਿ ਜ਼ਿੰਮੇਵਾਰ ਨਾਗਰਿਕਾਂ ਅਤੇ ਇੱਕ ਸਮਾਜਿਕ ਲੋਕਤੰਤਰ ਵਜੋਂ ਇਹ ਸਾਡੀ ਜਿੰਮੇਵਾਰੀ ਹੈ ਕਿ ਅਸੀਂ ਆਪਣੇ ਮੁਲਕ ਨੂੰ ਹਰਿਆ ਭਰਿਆ ਅਤੇ ਸਾਫ਼ਸੁਥਰਾ ਬਣਾਈਏਉਨ੍ਹਾਂ ਨੇ ਵਿਦਿਆਰਥੀਆਂ ਨਾਲ ਪਟਿਆਲਾ ਸ਼ਹਿਰ ਅਤੇ ਇਸਦੇ ਆਲੇਦੁਆਲੇ ਦੀ ਸਫਾਈ ਲਈ ਨਗਰ ਨਿਗਮ ਵੱਲੋਂ ਕੀਤੇ ਗਏ ਵੱਖਵੱਖ ਉਪਰਾਲਿਆਂ ਬਾਰੇ ਵੀ ਚਰਚਾ ਕੀਤੀਉਨ੍ਹਾਂ ਕਿਹਾ ਕਿ ਵਾਤਾਵਰਣ ਸਬੰਧਿਤ ਪ੍ਰੋਗਰਾਮਾਂ ਨੂੰ ਲਾਗੂ ਕਰਨ ਲਈ ਤਕਨੀਕੀ ਨਵੀਨਤਾ ਸਫਲ ਕੁੰਜੀ ਹੈ

ਸ਼੍ਰੀ ਰਸ਼ੀਦ ਅੰਸਾਰੀ, ਐੱਸ.ਡਬਲਿਊ. ਐੱਮ ਮਾਹਿਰ, ਹਾਰਪਿਕ ਇੰਡੀਆ ਨੇ ਛੋਟੀਆਂ ਫਿਲਮਾਂ ਅਤੇ ਵੀਡੀਓਜ਼ ਰਾਹੀਂ ਸਵੱਛਤਾ ਦੀ ਅਹਿਮੀਅਤ ਅਤੇ ਵੱਖਵੱਖ ਕਿਸਮਾਂ ਦੇ ਕੂੜੇ ਨੂੰ ਵੱਖ ਕਰਨ ਦੀਆਂ ਵਿਧੀਆਂ ਬਾਰੇ ਚਰਚਾ ਕੀਤੀਉਨ੍ਹਾਂ ਵਿਦਿਆਰਥੀਆਂ ਨੂੰ ਕਾਲਜ ਦੇ ਅੰਦਰ ਜਾਂ ਕਾਲਜ ਦੇ ਬਾਹਰ ਸਵੱਛਤਾ ਦੀਆਂ ਗਤੀਵਿਧੀਆਂ ਵਿੱਚ ਸਵੈਇੱਛਾ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕੀਤਾਇਸ ਮੌਕੇ ਸਾਇੰਸ ਵਿਭਾਗ ਦੇ ਫੈਕਲਟੀ ਅਤੇ ਵਿਦਿਆਰਥੀ ਹਾਜ਼ਰ ਸਨਧੰਨਵਾਦ ਦਾ ਮਤਾ ਡਾ. ਭਾਨਵੀ ਵਧਾਵਨ ਨੇ ਪੇਸ਼ ਕੀਤਾਪ੍ਰੋਗਰਾਮ ਦਾ ਪ੍ਰਬੰਧ ਤੇ ਸੰਚਾਲਨ ਡਾ. ਮਨੀਸ਼ ਸ਼ਰਮਾ ਨੇ ਕੀਤਾ

List of participants